ਘੋਸ਼ਣਾ

ਸੰਗਤ ਨੂੰ ਸੰਬੋਧਨ

🪯 ਵਾਹਿਗੁਰੂ ਜੀ ਕਾ ਖਾਲਸਾ 🪯 ਵਾਹਿਗੁਰੂ ਜੀ ਕੀ ਫਤਿਹ

ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਸੰਗਤ ਦੀ ਜਾਣਕਾਰੀ ਹਿੱਤ ਇਹ ਵੈਬਸਾਈਟ ਤਿਆਰ ਕੀਤੀ ਹੈ ਤਾਂ ਕਿ ਸਿੱਖ ਸੰਗਤ ਦਾ ਹਰ ਮੈਂਬਰ, ਚਾਹੇ ਓਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਬੈਠਾ ਹੋਵੇ, ਲਈ ਅਸਾਨ ਹੋਵੇ ਤੇ ਓਹ ਜਾਣਕਾਰੀ ਹਾਸਲ ਕਰ ਸਕਣ।

ਇਸ ਵੈਬਸਾਈਟ ਵਿੱਚ ਅਸੀਂ ਗੁਰਦਵਾਰਾ ਸਾਹਿਬ ਨਾਨਕ ਦਰਬਾਰ ਡੰਕਨ ਸਾਊਥ ਕੈਰੋਲੀਨਾ ਅਮਰੀਕਾ ਦੀ ਪ੍ਰਬੰਧਕ ਕਮੇਟੀ ਤੇ ਓਹਨਾ ਦੇ ਪਾਲਤੂ ਗੁੰਡਾ ਗਰੋਹ ਅਤੇ ਓਹਨਾ ਨਾਲ ਸੰਬੰਧਤ ਸ਼ਰਾਬੀ ਟੋਲੇ ਜਿੰਨਾਂ ਨੇ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚੋਂ ਕਿਵੇਂ ਸ਼ਹੀਦਾਂ ਦੀਆਂ ਤਸਵੀਰਾਂ ਪੁਲੀਸ ਦੀ ਮੱਦਦ ਨਾਲ ਲਾਹੀਆਂ, ਕਿਵੇਂ ਗੁਰਦਵਾਰਾ ਸਾਹਿਬ ਕਮੇਟੀ ਦੇ ਸੈਕਟਰੀ ਨੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਹੋਰਾਂ ਨੂੰ ਅਤਿ ਗੰਦੀਆਂ ਗਾਲਾਂ ਕੱਢ ਕੇ ਲੋਕਾਂ ਨੂੰ ਮੈਸਿਜ ਭੇਜੇ, ਕਿਵੇਂ ਗੁਰਦਵਾਰਾ ਸਾਹਿਬ ਕਮੇਟੀ ਮੈਂਬਰ ਨੇ ਸਿੱਖ ਸੰਗਤ ਸਮੇਤ ਮਾਈਨਰ ਬੱਚਿਆਂ ਜਦੋਂ ਓਹ ਗੁਰਦਵਾਰਾ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਪਹੁੰਚੇ ਤਾਂ ਨਾ ਸਿਰਫ ਓਹਨਾਂ ਨੂੰ ਗਾਲਾਂ ਕੱਢੀਆਂ ਸਗੋਂ ਗੁਰਦਵਾਰਾ ਸਾਹਿਬ ਵਿੱਚ ਖੜ੍ਹ ਕੇ ਆਪਣੀ ਪੈਂਟ ਦੀ ਜਿੱਪ ਖੋਲ੍ਹ ਕੇ ਤੋਤੋ ਫੜਲੋ ਦੇ ਇਸ਼ਾਰੇ ਕੀਤੇ, ਕਿਵੇਂ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਕਮੇਟੀ ਦੀ ਇਸ ਕਰਤੂਤ ਦਾ ਵਿਰੋਧ ਕਰਨ ਤੇ ਓਹਨਾਂ ਨੂੰ ਗ੍ਰੰਥੀ ਸਿੰਘ ਦੀ ਡਿਊਟੀ ਤੋਂ ਜਬਰੀ ਕੱਢਿਆ, ਕਿਵੇਂ ਕਮੇਟੀ ਵਿੱਚਲੇ ਓਹ ਮੈਂਬਰ ਜਿੰਨ੍ਹਾਂ ਨੇ ਕਮੇਟੀ ਦੀ ਇਸ ਕਰਤੂਤ ਦਾ ਵਿਰੋਧ ਕੀਤਾ ਤਾਂ ਇਹਨਾਂ ਮਸੰਦਾਂ ਨੇ ਓਹਨਾਂ ਕਮੇਟੀ ਮੈਂਬਰਾਂ ਨੂੰ ਵੀ ਕਮੇਟੀ ਵਿੱਚੋਂ ਕੱਢਿਆ, ਸੁਹਿਰਦ ਸੰਗਤ ਦੇ ਮੈਂਬਰ ਜਿੰਨ੍ਹਾਂ ਨੇ ਕਮੇਟੀ ਦੇ ਇਸ ਰਵੱਈਏ ਦਾ ਵਿਰੋਧ ਕੀਤਾ ਨੂੰ ਨਾ ਸਿਰਫ ਗੁਰਦਵਾਰਾ ਸਾਹਿਬ ਦੀ ਵੋਟਰ ਲਿਸਟ ਜਾਂ ਕਹਿ ਲਵੋ ਮੈਂਬਰਸ਼ਿਪ ਤੋਂ ਖਾਰਜ ਕੀਤਾ ਸਗੋਂ ਕਮੇਟੀ ਨੇ ਓਹਨਾਂ ਪਰਿਵਾਰਾਂ ਸਮੇਤ ਨਿੱਕੇ ਬੱਚਿਆਂ ਜਿਹੜੇ ਗੁਰਦਵਾਰਾ ਸਾਹਿਬ ਵਿੱਚ ਅਕਸਰ ਸੇਵਾ ਕਰਦੇ ਰਹੇ ਹਨ ਨੂੰ ਗੁਰਦਵਾਰਾ ਸਾਹਿਬ ਆਉਣ ਤੋਂ ਰੋਕਣ ਲਈ ਓਹਨਾਂ ਉੱਤੇ ਕੋਰਟ ਆਰਡਰ ਲੈ ਕੇ ਰੋਕ ਲਾਈ, ਅਤੇ ਪਿੱਛਲੇ ਦੋ ਸਾਲ ਤੋਂ ਉੱਪਰ ਗੁਰਦਵਾਰਾ ਸਾਹਿਬ ਦੇ ਮੇਨ ਗੇਟ ਤੇ ਹਰ ਐਤਵਾਰ ਪੁਲੀਸ ਦਾ ਪਹਿਰਾ ਲਵਾਇਆ ਜਾਂਦਾ ਹੈ ਤਾਂ ਕਿ ਸੰਗਤ ਨੂੰ ਕਿਸੇ ਵੀ ਹਾਲਤ ਵਿੱਚ ਅੰਦਰ ਨਾ ਆਉਣ ਦਿੱਤਾ ਜਾਵੇ (ਯਾਦ ਰਹੇ ਸਿੱਖ ਸੰਗਤ ਤਾਂ ਗੁਰਦਵਾਰਾ ਸਾਹਿਬ ਦਾਖਲ ਹੋ ਨਹੀਂ ਸਕਦੀ ਪਰ ਓਹਨਾਂ ਨੂੰ ਰੋਕਣ ਵਾਲੀ ਪੁਲੀਸ ਜਿਹੜੀ ਕਮੇਟੀ ਨੇ ਗੋਲਕ ਚੋਂ ਖ਼ਰਚਾ ਕਰਕੇ ਤਾਇਨਾਤ ਕੀਤੀ ਹੈ ਓਹ ਗੁਰਦਵਾਰਾ ਸਾਹਿਬ ਵਿੱਚ ਸਿਗਰਟਾਂ ਵੀ ਪੀ ਸਕਦੀ ਹੈ ਜਿਸਦੇ ਸਬੂਤ ਤਸਵੀਰਾਂ ਤੇ ਵੀਡੀਓ ਰਾਹੀਂ ਅੱਗੇ ਤੁਹਾਨੂੰ ਦੇਖਣ ਨੂੰ ਮਿਲਣਗੇ)। ਕਮੇਟੀ ਨੇ ਸੰਗਤ ਨੂੰ ਰੋਕਣ ਤੋਂ ਇਲਾਵਾ ਸੰਗਤ ਦੇ ਮੈਂਬਰਾਂ ਉੱਪਰ ਗੁਰਦਵਾਰਾ ਆਉਣ ਤੇ ਟਰੈਸਪਾਸਿੰਗ ਦੇ ਚਾਰਜਿਜ ਲਗਵਾ ਕੇ ਓਹਨਾਂ ਨੂੰ ਜੁਰਮਾਨੇ ਵੀ ਕਰਵਾਏ ਹਨ।

ਡੰਕਨ ਸਾਊਥ ਕੈਰੋਲੀਨਾ ਦੀ ਸੰਗਤ ਵੱਲੋਂ ਕਮੇਟੀ ਦੇ ਇਹਨਾਂ ਮਸੰਦਾਂ ਦੀਆਂ ਕਰਤੂਤਾਂ ਦੇ ਖਿਲਾਫ ਅਮਰੀਕਾ ਕਨੇਡਾ ਦੇ 65 ਤੋਂ 70 ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਅਤੇ ਜੱਥੇਬੰਦੀਆਂ ਵੱਲੋਂ ਲਿਖਤੀ ਪੱਤਰ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸ਼ਿਕਾਇਤ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਸਿੱਖ ਵਿਰੋਧੀ, ਸਿੱਖ ਸ਼ਹੀਦਾਂ ਵਿਰੋਧੀ ਕਮੇਟੀ ਦੇ ਮੈਂਬਰਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਇਸ ਤੇ ਗੌਰ ਕਰਦੇ ਹੋਏ ਅਮਰੀਕਾ ਵਿੱਚੋਂ ਗੁਰਮਤਿ ਧਾਰਨੀ ਸਿੱਖਾਂ ਦੀ ਇੱਕ ਕਮੇਟੀ ਬਣਾਈ। ਓਸ ਕਮੇਟੀ ਨੇ ਇਹਨਾਂ ਮਸੰਦਾਂ ਨੂੰ ਕਈ ਵਾਰ ਮਿਲਣ ਲਈ ਯਤਨ ਕੀਤੇ, ਕਈ ਵਾਰ ਟੈਲੀਫ਼ੋਨ ਤੇ ਗੱਲਬਾਤ ਕਰਨ ਦੇ ਯਤਨ ਕੀਤੇ ਤਾਂ ਕਿ ਇਸ ਮਸਲੇ ਨੂੰ ਨਜਿੱਠਿਆ ਜਾ ਸਕੇ ਪਰ ਇਹਨਾਂ ਹੰਕਾਰੀ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨਾਲ ਰਾਬਤਾ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਇਹਨਾਂ ਕਮੇਟੀ ਮੈਂਬਰਾਂ ਨੂੰ ਸਪੱਸ਼ਟੀਕਰਨ ਦੇਣ ਲਈ ਪੱਤਰ ਵੀ ਜਾਰੀ ਕੀਤੇ ਗਏ ਪਰ ਇਹਨਾਂ ਮਸੰਦਾਂ ਨੇ ਓਹਨਾਂ ਵੱਲੋਂ ਭੇਜੇ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ।

ਹੁਣ ਜਿੱਥੇ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿਚਾਰ ਅਧੀਨ ਹੈ ਓਥੇ ਹੀ ਡੰਕਨ ਸਾਊਥ ਕੈਰੋਲੀਨਾ ਦੀ ਸੰਗਤ ਅਮਰੀਕਾ ਕਨੇਡਾ ਸਮੇਤ ਵਿਸ਼ਵ ਭਰ ਦੀ ਸੰਗਤ ਤੋਂ ਜਿੱਥੇ ਸਹਿਯੋਗ ਦੀ ਮੰਗ ਕਰਦੀ ਹੈ ਓਥੇ ਹੀ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਇਹਨਾਂ ਮਸੰਦਾਂ ਨੂੰ ਪੂਰੀ ਦੁਨੀਆਂ ਵਿੱਚ ਨੰਗੇ ਕਰਨ ਲਈ ਵੱਖ ਵੱਖ ਪੜਾਵਾਂ ਤਹਿਤ ਕੰਮ ਕਰ ਰਹੀ ਹੈ।

  1. 1 — ਪਹਿਲੇ ਪੜਾਅ ਤਹਿਤ ਅਮਰੀਕਾ ਕਨੇਡਾ ਦੇ ਗੁਰਦੁਆਰਾ ਸਾਹਿਬਾਨਾਂ ਅਤੇ ਜੱਥੇਬੰਦੀਆਂ ਵੱਲੋਂ ਲਿਖਤੀ ਪੱਤਰਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹਨਾਂ ਸਿੱਖੀ ਵਿਰੋਧੀ ਕਮੇਟੀ ਮੈਂਬਰਾਂ ਦੀ ਸ਼ਿਕਾਇਤ ਕਰਨੀ ਜੋ ਹੋ ਚੁੱਕੀ ਹੈ।
  2. 2 — ਦੂਜੇ ਪੜਾਅ ਤਹਿਤ ਡੰਕਨ ਸ਼ਹਿਰ ਦੇ ਗੁਰਦਵਾਰਾ ਸਾਹਿਬ ਦੀ ਮਸੰਦ ਕਮੇਟੀ ਖਿਲਾਫ ਇਹਨਾਂ ਦੀਆਂ ਕਰਤੂਤਾਂ ਨੂੰ ਨੰਗਾ ਕਰਨ ਲਈ ਪੋਸਟਰ ਛਪਵਾ ਕੇ ਇਹਨਾਂ ਦੇ ਪੰਜਾਬ ਵਿੱਚਲੇ ਪਿੰਡਾਂ ਵਿੱਚ ਲਾਏ ਗਏ ਹਨ ਤਾਂ ਕਿ ਜਿੰਨਾਂ ਪਿੰਡਾਂ ਵਿੱਚੋਂ ਇਹ ਗੰਦੇ ਲੋਕ ਆਏ ਹਨ ਓਹਨਾਂ ਪਿੰਡਾਂ ਦੇ ਲੋਕਾਂ ਨੂੰ ਇਹਨਾਂ ਦੀਆਂ ਸਿੱਖੀ ਵਿਰੋਧੀ ਕਰਤੂਤਾਂ ਦਾ ਪਤਾ ਲੱਗ ਸਕੇ। ਪਿੰਡਾਂ ਦੇ ਲੋਕਾਂ ਕੋਲੋਂ ਮੰਗ ਕੀਤੀ ਹੈ ਕਿ ਜਦੋਂ ਵੀ ਇਹ ਲੋਕ ਪੰਜਾਬ ਆਉਣ ਤਾਂ ਪਿੰਡ ਆਉਣ ਤੇ ਇਹਨਾਂ ਕੰਜਰਾਂ ਨਾਲ ਕਿਸੇ ਕਿਸਮ ਦਾ ਵਰਤਾਵ ਨਾ ਰੱਖਿਆ ਜਾਵੇ। ਜਿਹੜੇ ਕਮੇਟੀ ਮੈਂਬਰਾਂ ਜਾਂ ਇਹਨਾਂ ਦੇ ਗੁੰਡੇ ਅਨਸਰਾਂ ਦੇ ਪਿੰਡ ਅਜੇ ਪੋਸਟਰ ਲੱਗਣ ਤੋਂ ਰਹਿੰਦੇ ਹਨ ਉਹਨਾਂ ਵਿੱਚ ਵੀ ਜਲਦੀ ਲਾਏ ਜਾਣਗੇ।
  3. 3 — ਇਸ ਤੋਂ ਅਗਲੇ ਪੜਾਅ ਦੇ ਤਹਿਤ ਇਹਨਾਂ ਮਸੰਦਾਂ ਦੀਆਂ ਰਿਸ਼ਤੇਦਾਰੀਆਂ ਜਿਵੇਂ ਇਹਨਾਂ ਦੇ ਸਹੁਰੇ ਜਾਂ ਇਹਨਾਂ ਦੇ ਬੱਚਿਆਂ ਦੇ ਸਹੁਰੇ ਪਿੰਡਾਂ ਵਿੱਚ ਵੀ ਪੋਸਟਰ ਲਾਏ ਜਾਣਗੇ ਤਾਂ ਕਿ ਇਹਨਾਂ ਦੇ ਰਿਸ਼ਤੇਦਾਰਾਂ ਜਾਂ ਹੋਣ ਵਾਲੇ ਰਿਸ਼ਤੇਦਾਰਾਂ ਨੂੰ ਵੀ ਇਹਨਾਂ ਦੀਆਂ ਕਰਤੂਤਾਂ ਤੋਂ ਜਾਣੂ ਕਰਵਾਇਆ ਜਾ ਸਕੇ।
  4. 4 — ਇਸਦੇ ਨਾਲ ਨਾਲ ਹੀ ਅਮਰੀਕਾ ਕਨੇਡਾ ਤੇ ਵਿਸ਼ਵ ਭਰ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਇਹ ਪੋਸਟਰ ਛਪਵਾ ਕੇ ਲਗਵਾਏ ਜਾਣਗੇ ਤੇ ਇਸਦੀ ਸ਼ੁਰੂਆਤ ਅਮਰੀਕਾ ਤੇ ਕਨੇਡਾ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਬੜੀ ਜਲਦੀ ਕੀਤੀ ਜਾ ਰਹੀ ਹੈ।
  5. 5 — ਇਸੇ ਤਹਿਤ ਹੀ ਇਹ ਵੈਬਸਾਈਟ ਬਣਾਈ ਜਾ ਰਹੀ ਹੈ ਤਾਂ ਕਿ ਇਹਨਾਂ ਮਸੰਦਾਂ ਦੀਆਂ ਕਰਤੂਤਾਂ ਨਾਲ ਸੰਬੰਧਤ ਤਸਵੀਰਾਂ, ਵੀਡੀਓਜ਼ ਤੇ ਹੋਰ ਸਾਰੀ ਜਾਣਕਾਰੀ ਇਸ ਸਾਈਟ ਉੱਪਰ ਪਾਈ ਜਾ ਸਕੇ, ਅਤੇ ਇਹ ਜਾਣਕਾਰੀ ਲਈ ਇੱਕ ਐਪ ਵੀ ਤਿਆਰ ਹੋ ਰਹੀ ਹੈ ਤਾਂ ਕਿ ਪੂਰੀ ਦੁਨੀਆ ਵਿੱਚ ਵੱਸਦੀ ਸਿੱਖ ਸੰਗਤ ਜਾਣਕਾਰੀ ਲੈ ਸਕੇ ਤੇ ਨਾਲ ਦੀ ਨਾਲ ਇਹਨਾਂ ਮਸੰਦਾਂ ਨੂੰ ਕਾਲਾਂ ਕਰ ਸਕੇ, ਲਾਹਣਤਾ ਪਾ ਸਕੇ, ਅਤੇ ਜਦੋਂ ਵੀ ਇਹਨਾਂ ਮਸੰਦਾਂ ਵਿੱਚੋਂ ਕੋਈ ਤੁਹਾਡੇ ਸ਼ਹਿਰ ਵਿੱਚਲੇ ਜਾਂ ਨੇੜੇ ਦੇ ਗੁਰਦਵਾਰਾ ਸਾਹਿਬ ਆਵੇ ਤਾਂ ਤੁਸੀਂ ਇਹਨਾਂ ਨੂੰ ਗੁਰਦਵਾਰਾ ਸਾਹਿਬ ਵੜਨੋਂ ਰੋਕ ਸਕੋ, ਸਵਾਲ ਕਰ ਸਕੋ।

ਆਪ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਦੀ ਲੋੜ ਹੈ ਤਾਂ ਕਿ ਐਸੇ ਮਸੰਦਾਂ ਨੂੰ ਸਿੱਖ ਗੁਰਦਵਾਰਾ ਸਾਹਿਬਾਨਾਂ ਵਿੱਚ ਮਨਮਰਜ਼ੀਆਂ ਕਰਨ ਤੋਂ ਰੋਕਿਆ ਜਾ ਸਕੇ, ਕੌਮ ਦੇ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਐਸੇ ਲੋਕਾਂ ਨੂੰ ਜਿੱਥੇ ਵਿਸ਼ਵ ਭਰ ਵਿੱਚ ਨੰਗਾ ਕੀਤਾ ਜਾ ਸਕੇ ਨਾਲ ਨਾਲ ਪੰਥ ਵਿੱਚ ਵਿਚਰਨ ਤੋਂ ਵੀ ਰੋਕਿਆ ਜਾ ਸਕੇ।